image caption:

ਪੋਰਨ ਸਟਾਰ ਮਾਮਲੇ ''ਚ ਟਰੰਪ ਮਾਣਹਾਨੀ ਦੇ ਦੋਸ਼ੀ ਪਾਏ ਗਏ, ਅਦਾਲਤ ਨੇ ਲਗਾਇਆ 7 ਲੱਖ ਦਾ ਜੁਰਮਾਨਾ

 ਮੰਗਲਵਾਰ 30 ਅਪ੍ਰੈਲ ਨੂੰ ਨਿਊਯਾਰਕ ਦੀ ਮੈਨਹਟਨ ਕੋਰਟ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਮਾਣਹਾਨੀ ਦੇ ਮਾਮਲੇ 'ਚ 7 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਮਾਮਲਾ ਪੋਰਨ ਸਟਾਰਸ ਨੂੰ ਪੈਸੇ ਦੇ ਕੇ ਚੁੱਪ ਕਰਾਉਣ ਦਾ ਹੈ। ਅਦਾਲਤ ਨੇ ਗਵਾਹਾਂ, ਜੱਜਾਂ ਅਤੇ ਕੇਸ ਨਾਲ ਜੁੜੇ ਕੁਝ ਲੋਕਾਂ ਬਾਰੇ ਜਨਤਕ ਬਿਆਨ ਦੇਣ ਤੋਂ ਮਨਾਹੀ ਕੀਤੀ ਸੀ।
ਅਦਾਲਤ ਨੇ ਟਰੰਪ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਅਜਿਹਾ ਦੁਬਾਰਾ ਕੀਤਾ ਤਾਂ ਉਨ੍ਹਾਂ ਨੂੰ ਜੇਲ੍ਹ ਹੋ ਸਕਦੀ ਹੈ। ਵਕੀਲਾਂ ਨੇ ਟਰੰਪ 'ਤੇ 10 ਉਲੰਘਣਾਵਾਂ ਦਾ ਦੋਸ਼ ਲਗਾਇਆ ਸੀ, ਪਰ ਜੱਜ ਜੁਆਨ ਐੱਮ ਮਰਚਨ ਨੇ ਪਾਇਆ ਕਿ ਨੌਂ ਸਨ। ਟਰੰਪ ਨੇ ਕਿਹਾ ਸੀ ਕਿ ਉਹ ਬੋਲਣ ਦੇ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਰਹੇ ਹਨ।
ਮੈਨਹਟਨ ਗ੍ਰੈਂਡ ਜਿਊਰੀ ਨੇ ਪਿਛਲੇ ਸਾਲ ਟਰੰਪ ਖਿਲਾਫ ਅਪਰਾਧਿਕ ਮਾਮਲਾ ਦਾਇਰ ਕਰਨ ਦਾ ਫੈਸਲਾ ਕੀਤਾ ਸੀ। 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਇਕ ਪੋਰਨ ਸਟਾਰ ਨਾਲ ਅਫੇਅਰ ਰੱਖਣ ਅਤੇ ਉਸ ਨੂੰ ਚੁੱਪ ਰਹਿਣ ਲਈ ਪੈਸੇ ਦੇਣ ਦੇ ਦੋਸ਼ਾਂ 'ਚ ਟਰੰਪ ਖਿਲਾਫ ਇਹ ਮਾਮਲਾ ਚੱਲ ਰਿਹਾ ਹੈ। ਟਰੰਪ ਅਪਰਾਧਿਕ ਕੇਸ ਦਾ ਸਾਹਮਣਾ ਕਰਨ ਵਾਲੇ ਪਹਿਲੇ ਸਾਬਕਾ ਅਮਰੀਕੀ ਰਾਸ਼ਟਰਪਤੀ ਹਨ। ਟਰੰਪ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ।