ਇਟਲੀ ਵਿੱਚ 5 ਪੁਲਸ ਵਾਲਿਆ ਉਪੱਰ ਗਬਨ,ਗੈਰ-ਕਾਨੂੰਨੀ ਗ੍ਰਿਫ਼ਤਾਰੀ ,ਗਲਤ ਰਿਪੋਰਟ ਬਣਾਉਣ ਦੇ ਲੱਗੇ ਦੋਸ਼ਾਂ ਤਹਿਤ 1 ਘਰ ਵਿੱਚ ਨਜ਼ਰਬੰਦ ਤੇ 4 ਮੁਲਾਜ਼ਮਾਂ ਨੂੰ ਹੋਈ ਜੇਲ੍ਹ

ਰੋਮ ਇਟਲੀ  (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਕਰੌੜਾਂ ਲੋਕਾਂ ਦਾ ਪੁਲਸ ਪ੍ਰਸ਼ਾਸ਼ਨ ਦੇ ਕੰਮਾਂ ਪ੍ਰਤੀ ਗਹਿਰਾ ਤੇ ਅਟੁੱਟ ਵਿਸ਼ਵਾਸ ਸੀ ਜਿਸ ਦੀਆਂ ਇਟਲੀ ਦੇ 5 ਪੁਲਸ ਅਧਿਕਾਰੀਆਂ ਨੇ ਚਿੱਟੇ ਦਿਨ ਧੱਜੀਆਂ ਉਡਾ ਦਿੱਤੀਆਂ।ਇਟਲੀ ਦੇ ਕੌਮੀ ਮੀਡੀਏ ਅਨੁਸਾਰ ਇਟਲੀ ਦੇ ਕਾਰੋਬਾਰ ਦਾ ਹੱਬ ਮੰਨੇ ਜਾਂਦੇ ਸ਼ਹਿਰ ਮਿਲਾਨ ਦੀ ਸਥਾਨਕ ਪੁਲਸ ਦੇ 1 ਪੁਲਸ ਕਮਿਸ਼ਨਰ ਤੇ 4 ਪੁਲਸ ਅਧਿਕਾਰੀ ਨੂੰ ਗਬਨ,ਗੈਰ-ਕਾਨੂੰਨੀ ਗ੍ਰਿਫ਼ਤਾਰੀ ਅਤੇ ਪ੍ਰਸ਼ਾਸਨ ਨੂੰ ਗੁੰਮਰਾਹ ਕਰਨ ਦੇ ਸੰਗੀਨ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ।ਇਹ ਘਟਨਾ ਜਿਸ ਨੇ ਕਥਿਤ ਬੇਈਮਾਨ ਮੁਲਾਜ਼ਮਾਂ ਦਾ ਪਰਦਾਫਾਸ਼ ਕੀਤਾ ਹੈ ਅਨੁਸਾਰ ਬੀਤੀ 16 ਜੁਲਾਈ 2026 ਨੂੰ ਇਹਨਾਂ 5 ਪੁਲਸ ਮੁਲਾਜ਼ਮਾਂ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਇੱਕ ਅਫ਼ਰੀਕੀ ਨਸ਼ਾ ਤਸਕਰ ਦੇ ਵਕੀਲ ਦੁਆਰਾ ਦਾਇਰ ਕੀਤੀ ਗਈ ਸਿ਼ਕਾਇਤ ਤੋਂ ਸ਼ਰੂ ਹੋਈ।ਵਕੀਲ ਅਨੁਸਾਰ ਇਹਨਾਂ ਮੁਲਾਜ਼ਮਾਂ ਨੇ ਕਥਿਤ ਤੌਰ 'ਤੇ ਗ੍ਰਿਫ਼ਤਾਰ ਵਿਅਕਤੀ ਦੇ 1,450 ਯੂਰੋ ਚੋਰੀ ਕੀਤੇ ਅਤੇ ਉਸ ਦੀ ਗ੍ਰਿਫ਼ਤਾਰੀ ਉਸ ਥਾਂ ਤੋਂ ਕੀਤੀ ਜਿਹੜਾ ਕਿ ਉਨ੍ਹਾਂ ਦੀ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਸੀ ਪਰ ਇਹਨਾਂ ਪੁਲਸ ਵਾਲਿਆਂ ਨੇ ਉਸ ਨੂੰ ਗ੍ਰਿਫ਼ਤਾਰ ਕਿਸੇ ਹੋਰ ਥਾਂ ਤੋਂ ਕਰ ਗ੍ਰਿਫ਼ਤਾਰੀ ਦੀ ਥਾਂ ਕੋਈ ਹੋਰ ਪੇਪਰਾਂ ਵਿੱਚ ਲਿਖ ਦਿੱਤੀ ਇਸ ਦੇ ਨਾਲ ਹੀ ਇਹਨਾਂ ਪੁਲਸ ਵਾਲਿਆਂ ਗ੍ਰਿਫ਼ਤਾਰੀ ਦੀ ਦੱਸੀ ਥਾਂ ਉਪੱਰ ਲੱਗੇ ਸੀ ਸੀ ਟੀਵੀ ਕੈਮਰੇ ਵੀ ਗ੍ਰਿਫ਼ਤਾਰੀ ਦੇ ਦੱਸੇ ਸਮੇਂ ਅਨੁਸਾਰ ਤਕਨੀਕੀ ਨੁਕਸ ਦੱਸ ਬੰਦ ਕਰ ਦਿੱਤੇ।ਕਥਿਤ ਦੋਸ਼ੀ ਪੁਲਸ ਵਾੁਿਲਆਂ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਲਿਖਿਆ ਕਿ ਦੋਸ਼ੀ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਤਾਂ ਇਸ ਨੇ ਭੱਜਣ ਦੀ ਕੋਸਿ਼ਸ ਵੀ ਕੀਤੀ ਪਰ ਅਫ਼ਸੋਸ ਇਸ ਬਾਬਤ ਉਹਨਾਂ ਕੋਲ ਕੋਈ ਪੁਖਤਾ ਸਬੂਤ ਨਹੀਂ ਮਿਲੇ ਜਦੋਂ ਕਿ ਅਫ਼ਰੀਕੀ ਵਿਅਕਤੀ ਦੇ ਵਕੀਲ ਨੇ ਇਹ ਦਾਅਵਾ ਕੀਤਾ ਕਿ ਇਹਨਾਂ ਮੁਲਾਜ਼ਮਾਂ ਨੇ ਇਸ ਕੇਸ ਵਿੱਚ ਪੁਲਸ ਦੀ ਕਾਰਵਾਈ ਨੂੰ ਕਟਿਹਰੇ ਵਿੱਚ ਲਿਆ ਖੜ੍ਹਾ ਕੀਤਾ ਹੈ।ਇਹਨਾਂ ਵਿੱਚ 1 ਮੁਲਾਜ਼ਮ ਪਹਿਲੀ ਹੀ ਸੰਨ 2023 ਤੋਂ ਇੱਕ ਟਰਾਂਸਜੈਂਡਰ ਔਰਤ ਬਰੂਨਾ ਨੂੰ ਕੁੱਟਣ ਲਈ ਮੁੱਕਦਮੇ ਦਾ ਸਾਹਮ੍ਹਣਾ ਕਰ ਰਿਹਾ ਹੈ ਪਰ ਹੈਰਾਨੀ ਇਹ ਵੀ ਹੈ ਕਿ ਮੁੱਕਦਮੇ ਦੇ ਬਾਵਜੂਦ ਕਥਿਤ ਦੋਸ਼ੀ ਡਿਊਟੀ ਨਿਭਆ ਰਿਹਾ ਹੈ।ਮਿਲਾਨ ਦੀ ਸਥਾਨਕ ਪੁਲਸ ਵੱਲੋਂ ਕੀਤੀ ਧੱਕੇਸ਼ਾਹੀ ,ਗਮਨ ਤੇ ਝੂਠੀਆਂ ਰਿਪੋਰਟਾਂ ਦੇ ਮੱਦੇਨਜ਼ਰ ਮਾਨਯੋਗ ਅਦਾਲਤ ਨੇ ਪੁਲਸ ਕਮਿਸ਼ਨਰ ਨੂੰ ਘਰ ਵਿੱਚ ਨਜ਼ਰਬੰਦ ਅਤੇ ਬਾਕੀ 4 ਹੋਰ ਕਥਿਤ ਦੋਸ਼ੀਆਂ ਨੂੰ ਜੇ਼ਲ ਭੇਜ ਦਿੱਤਾ ਹੈ।ਪੁਲਸ ਦੀ ਇਸ ਹਿੱਟਰਲਸ਼ਾਹੀ ਨੀਤੀ ਦਾ ਫਰਦਾਫਾਸ਼ ਹੋਣ ਉਪੰਰਤ ਪੁਲਸ ਦੀ ਛਬੀ ਨੂੰ ਤਾਂ ਵੱਡੇ ਪੱਧਰ ਤੇ ਢਾਹ ਲੱਗੀ ਹੀ ਹੈ ਨਾਲ ਹੀ ਪ੍ਰਵਾਸੀਆਂ ਦੀ ਉਸ ਧਾਰਨਾ ਦਾ ਵੀ ਪਤਨ ਹੋ ਗਿਆ ਲੱਗਦਾ ਹੁਣ ਜਿਹੜੇ ਇਹ ਸਮਝ ਦੇ ਸਨ ਇਟਲੀ ਪੁਲਸ ਭ੍ਰਿਸ਼ਟਾਚਾਰ ਮੁੱਕਤ ਹੈ।