ਅਮਰੀਕਾ ਨਾਲ ਰਵੱਈਆ ਨਾ ਬਦਲਣ ਤੱਕ ਹਰਮੁਜ਼ ਜਲ ਮਾਰਗ ਖੋਲ੍ਹਣ ਤੋਂ ਇਰਾਨ ਦਾ ਇਨਕਾਰ

ਤਹਿਰਾਨ, : ਇਰਾਨ ਨੇ ਹਰਮੁਜ਼ ਜਲ ਮਾਰਗ ਨੂੰ ਮੁੜ ਖੋਲ੍ਹਣ ਨੂੰ ਲੈ ਕੇ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਇਰਾਨ ਦੀ ਸੁਪਰੀਮ ਨੈਸ਼ਨਲ ਸਕਿਉਰਿਟੀ ਕੌਂਸਲ ਨੇ ਕਿਹਾ ਹੈ ਕਿ ਜਦੋਂ ਤੱਕ ਅਮਰੀਕਾ ਆਪਣੀ ਨੀਤੀ ਅਤੇ ਰਵੱਈਏ ਵਿੱਚ ਬਦਲਾਅ ਨਹੀਂ ਕਰਦਾ, ਉਦੋਂ ਤੱਕ ਮਹੱਤਵਪੂਰਨ ਸਮੁੰਦਰੀ ਰਸਤੇ ਨੂੰ ਖੋਲ੍ਹਣ ਦੀ ਸੰਭਾਵਨਾ ਨਹੀਂ ਹੈ।

ਇਰਾਨ ਦੇ ਸਰਕਾਰੀ ਪ੍ਰਸਾਰਕ ਵੱਲੋਂ ਕੌਂਸਲ ਦੇ ਸਕੱਤਰ ਅਤੇ ਰੈਵੋਲਿਊਸ਼ਨਰੀ ਗਾਰਡ ਦੇ ਕਮਾਂਡਰ ਮੁਹੰਮਦ ਬਾਘਰ ਜ਼ੋਲਘਦਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ।

ਇਰਾਨ ਦਾ ਇਹ ਬਿਆਨ ਅਮਰੀਕਾ ਨਾਲ ਤਣਾਅ ਦੇ ਦਰਮਿਆਨ ਸਾਹਮਣੇ ਆਇਆ ਹੈ। ਇਸ ਨਾਲ ਹਰਮੁਜ਼ ਜਲ ਮਾਰਗ ਦੀ ਸੁਰੱਖਿਆ, ਆਵਾਜਾਈ ਅਤੇ ਇਸ ਨੂੰ ਖੋਲ੍ਹਣ ਸਬੰਧੀ ਚੱਲ ਰਹੀ ਗੱਲਬਾਤ ਹੋਰ ਗੁੰਝਲਦਾਰ ਹੋ ਸਕਦੀ ਹੈ।

ਹਰਮੁਜ਼ ਜਲ ਮਾਰਗ ਵਿਸ਼ਵ ਦੇ ਮਹੱਤਵਪੂਰਨ ਸਮੁੰਦਰੀ ਵਪਾਰਕ ਰਸਤਿਆਂ ਵਿੱਚੋਂ ਇੱਕ ਹੈ। ਇਸ ਰਾਹੀਂ ਵੱਡੀ ਮਾਤਰਾ ਵਿੱਚ ਤੇਲ ਅਤੇ ਹੋਰ ਊਰਜਾ ਉਤਪਾਦਾਂ ਦੀ ਆਵਾਜਾਈ ਹੁੰਦੀ ਹੈ। ਇਸ ਲਈ ਇਸ ਖੇਤਰ ਵਿੱਚ ਤਣਾਅ ਵਧਣ ਨਾਲ ਕੌਮਾਂਤਰੀ ਪੱਧਰ &rsquoਤੇ ਊਰਜਾ ਸਪਲਾਈ ਅਤੇ ਬਾਜ਼ਾਰਾਂ &rsquoਤੇ ਵੀ ਅਸਰ ਪੈਣ ਦੀ ਚਿੰਤਾ ਰਹਿੰਦੀ ਹੈ।

ਇਰਾਨ ਨੇ ਅਮਰੀਕਾ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਜਲ ਮਾਰਗ ਨਾਲ ਜੁੜੇ ਅਗਲੇ ਫ਼ੈਸਲੇ ਅਮਰੀਕੀ ਰਵੱਈਏ ਵਿੱਚ ਤਬਦੀਲੀ &rsquoਤੇ ਨਿਰਭਰ ਕਰਨਗੇ।